As response to Gurshabadjeet Singh’s three poems have arrived the following three:
ਬੱਦਲ ਇਕ ਬੂੰਦ
ਵੇ ਸ਼ਹਿਰ ਕੀ
ਵੇ ਬਦਲ ਕੀ
ਇਹ ਦਿਲ ਭੀ ਕੀ
ਜਿਹੜੇ ਘਟ-ਵੱਦ ਹੁੰਦੇ…
ਅਣਹੋਣਾ ਕੀ
ਛੁੱਪ ਰਹਿਣਾ ਕੀ
ਇਹ ਮਹਿਫਿਲਾਂ
ਘੁੰਡ ਚੁਕਣਾ ਕੀ
ਵਰੇਹ ਕਉਣ
ਓਹ ਮੁਖੜਾ ਕੀ
ਜਿਸ ਬੂੰਦ ਅੰਮ੍ਰਿਤੀ
ਇਕ ਆ ਤ੍ਰਿਪਤੇ…
ਆਕੀ ਬਾਅਦਬ
ਆਕੀ ਹੀ ਭਲਾ
ਮੈਂ ਅਦਬ ਨਾ ਸਿਖਣ ਚਾਹਾਂ…
ਸਾਕੀ ਨਾ ਹੋਵਾਂ ਕਿਸੇਦਾ
ਸਾਕੀ ਮੇਰਾ ਯਾਰ ਇਕੇਰਾ…
ਬਾਅਦਬੀ ਬਹੁਤੇਰੇਆਂ
ਮੈਂ ਬੇਅਦਬ ਹੀ ਯਾਰੀ ਨਿਭਾਵਾਂ…
ਵੇ ਯਾਰ ਮੇਰਾ ਹਰ ਗੱਲੋਂ ਡਾਡਾ
ਹਾਂ ਹਾਂ ਹਾਂ ਹਾਂ ਰੱਜ ਗੱਲ ਲਾਵਾਂ
ਉਸਦਾ ਗੀਤ ਸੁਨਾਂ
ਕੁਝ ਆਪ “ਸੁਣਾਵਾਂ”
ਹਰਿ ਰੰਗ ਗ਼ਜ਼ਲ
ਗ਼ਜ਼ਲ ਤੂੰ ਪੀਵੈਂ
ਸੁਰ ਮੈਂ ਤੱਕਾਂ
ਸ਼ਬਦ ਮੈਂ ਅਰਸ਼ੀਂ ਘੜਾਂ
ਹਥੀਂ ਕੰਪਨ ਕੰਗਣਾ
ਰਬਿ ਵਿਆਹਵਣੇ ਖ਼ਾਤਿਰ
ਹਥੀਂ ਫੁਲਕਾਰ ਘੜਾਂ
ਧਰਤ ਮੀਂਹ ਵਰੇਹ
ਬੱਦਲ ਫੁਲ ਉੱਗੇ
ਰਵਿ ਸਸਿ ਬਣੇ
ਚੰਨ ਖਿੜਖਿੜਾ ਹੱਸੇ
ਮੈਂ ਵਿਸਮਾਦੀ
ਮੈਂ ਵੈਰਾਗਨ
ਹਰੀ ਰੰਗ ਰੰਗੀ
ਹਰੀ ਰਾਗ ਰੰਗਾਂ
Three poems.
January 23 & 24, 2014. New Delhi.
© bhai baldeep singh.