ਅਫਸੋਸ ਦੀ ਗੱਲ ਹੈ ਕੀ ਅਗਸਤ 4, 2015, ਨੂੰ ਪੰਜਾਬ ਪੁਲਿਸ ਦੇ ਲੋਕਲ ਮੁਲਾਜ਼ਮਾ ਵਲੋਂ ਜੋ ਕੀ ਸਾਬਕਾ ਐਸ.ਐਸ.ਪੀ., ਕਪੂਰਥਲਾ, ਆਸ਼ੀਸ਼ ਚੋਧਰੀ ਨੂੰ ਵਰਗਲਾ ਕੇ ਐਸ.ਐਚ.ਓ., ਹਰਪ੍ਰੀਤ ਸਿੰਘ ਦੇ ਆਪਣੇ ਹਥੀਂ ਕੀਤੇ ਇਸ ਜੁਰਮ ਦਾ ਹਾਲੇ ਤੀਕ ਪੰਜਾਬ ਸਰਕਾਰ ਨੇ ਕੋਈ ਵਾਜਬ ਕਦਮ ਨਹੀਂ ਉਠਾਇਆ।
ਨਾਂ ਹੀ ਦੋਸ਼ੀ ਪੁਲਿਸ ਮੁਲਾਜਮਾਂ ਤੇ ਕੋਈ ਐਕਸ਼ਨ ਲੇਆ ਹੈ ਤੇ ਨਾਂ ਹੀ ਅਨਾਦਿ ਖੰਡ ਸੰਸਥਾ ਦੀ ਜਗਾਹ ਨੂੰ ਮੁੜ ਬਹਾਲ ਕੀਤਾ ਹੈ.
ਵਰਨਣ ਯੋਗ ਹੈ ਕੀ ਐਸ.ਐਚ.ਓ., ਹਰਪ੍ਰੀਤ ਸਿੰਘ ਨੇ ਬੱਚੇਆਂ ਨੂੰ ਜੇਲ ਵਿਚ ਬੰਦ ਕਰ ਦੇਣ ਦੀ ਧਮਕੀ ਦਿੱਤੀ ਸੀ – ਓਹੋ ਬੱਚੇ ਜਿਹਨਾ ਦੀ ਉਮਰ 12-18 ਸਾਲਾਂ ਦੇ ਦਰਮੇਆਨ ਹੈ.
ਆਪ ਸਾਰਿਆਂ ਨੂੰ ਬੇਨਤੀ ਹੈ ਕੀ ਅਨਾਦਿ ਫ਼ਾਊੰਡੇਸ਼ਨ ਦਾ ਸਾਥ ਦੇਓ ਤੇ ਪੰਜਾਬੀ ਵਿਰਸੇ ਦੀ ਤਾਂ ਸਾੰਭ ਸੰਭਾਲ ਤਾ ਹੈ ਹੀ ਪਰ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਇਸ ਤ੍ਰਾਂਹ ਬੇਇਜ਼ਤ ਹੋਣ ਤੋਂ ਵੀ ਬਚਾਈਏ।
ਆਓ ਰਲ-ਮਿਲ ਬੱਚੇਆਂ ਨੂੰ ਵਿਦਿਆਵਾਂ ਦੇ ਧਾਰਨੀਂ ਬਣਾ ਕੇ ਪੰਜਾਬ ਦਾ ਭਵਿਖ ਸੁਨਹਿਰੀ ਬਣਾਈਏ।