ਸੋਚਿਅੜੋ ਕਿ ਅਸਾਂ
ਅਰਸ਼ਾਂ ਤੋ ਆਵੜੇ ਸਾਂ॥
ਜਦ ਅਸਾਂ ਸਾਕਰ ਖਾਂ ਕੋਲੀਂ ਜਾਵੜੇ ਸਾਂ
ਤਾਂ ਮੁਸਕਾਨ ਸੀ
ਖੇੜਾ ਸੀ
ਹਾਸਾ-ਖੇੱਡਾ ਸਾ
ਵੇਗ ਵਿਚ ਆ ਓਸੜਾਂ ਖੂਬ ਵਜਾਇ ਪਿਆ ਸਾ॥
ਕਈ ਵਰ੍ਹੇ ਅਸਾਡੜੇ ਗੁਜਰੇ
ਇਸ ਖਿਆਲੜੇ ਵਿਚ
ਕਿ ਇਹ ਕੌਤਕ ਅਸਾਡੀ ਤੇ ਓਸਾਂਦੀ
ਅਰਸ਼ੀ ਮੁਹੱਬਤ ਦਾ ਸਾ॥
ਪਰ ਕੁਝ ਦਿਨ ਬੀਤੇ
ਇਕ ਝਲਕੀ ਵੇਖਨੇ ਨੂੰ ਮਿਲੀ
ਸਾਕਰ ਖਾਂ ਸੀ
ਮੁਸਕਾਨ ਤੇ ਖੇੜਾ ਓਹੀ ਸਾ
ਜਜਮਾਨਾ ਨੂੰ ਖਿਡਾਵਨੇ ਦੀ -ਰੀਝਾਵਨੇ ਦੀ
ਕਲਾ ਵਿਚ ਉਲਝਾਵਨੇ ਦੀ
ਤਰਤੀਬ ਜਿਵੇਂ ਓਹੀ ਸਾ
ਓਹੀ ਗੀਤ ਸਾ
ਓਹੀ ਪ੍ਰੀਤਿ ਸਾ
ਓਹੀ ਰੀਤਿ ਸਾ
ਪਰ ਓਥੇ ਸਰਵਣਿਆਵੜਾ ਕੋਈ ਹੋਰ ਸਾ॥
ਅਸਾਂ ਨੂੰ ਸੌਕਨ ਅੱਖਰ ਦੇ
ਅਰਥ ਸਮਝੀਆਵੜੇ ਸਾਂ।
ਕਿ ਰਬ ਭੀ ਕਲੜੋ ਅਸਾਂਡੜੋ ਨਾਹਿ ਹੋਵਦੋ
ਸਾਂਝੜੋ ਸੋ॥
ਅਸਾਡੜੋ ਭੀ
ਤੁਸਾਡੜੋ ਭੀ ਹੋਵਸੋ॥
©2013.
Bhai Baldeep Singh. February 24, 2013. Pragati Maidan, New Delhi.
Wah !