A poem (Punjabi. See bottom for its transliteration in English) by Bhai Baldeep Singh in wake of the gruesome destruction of precious heritage by the Sultanpur Lodhi Police Station cops on May 13, 2018:

ਓਏ ਨਾਨਕ
ਤੂੰ ਕੌਣ ਹੈਂ ਵੇ
ਤੇਰਾ ਕੋਈ ਆਦਰਸ਼ ਨਹੀਂ
ਮੈਂ ਆਦਰਸ਼ ਪੁਲਿਸ ਥਾਣਾ ਹਾਂ
ਸੁਲਤਾਨਪੁਰ ਲੋਧੀ ਦੇ
ਕਿਲਾ ਸਰਾਏ ਦਾ
ਇਹ ਸੁਲਤਾਨਪੁਰ
ਹੁਣ ਮੇਰਾ ਹੈ
ਹੁਣ ਇਹ ਤੇਰਾ ਕੁੱਝ ਵੀ ਨਹੀਂ
ਨਾ ਤੇਰੀ ਕਿਸੇ ਭੈਣ ਨਾਨਕੀ ਦਾ

ਤੇਰੇ ਲਈ ਅਤੇ ਤੇਰੇ
ਮਰੇ ਮਰਦਾਨੇ ਲਈ
ਰਬਾਬ ਬਣਾ ਰਿਹਾ ਸੀ
ਇਹ ਲੌਂਡਾ ਤੇਰਾ ਬਲਦੀਪ ਜਿਹੜਾ
ਬੜਾ ਬਾਬਾ ਬਣਿਆ ਫਿਰਦਾ ਸੀ
ਮਟਕ-ਮਟਕ ਕਿੰਝ ਤੁਰਦਾ ਸੀ
ਦਹਾੜ-ਦਹਾੜ ਕਿੰਝ ਹੱਸਦਾ ਸੀ
ਉੱਚੀਆਂ ਲੰਮੀਆਂ ਗੱਲਾਂ ਕਰਦਾ ਸੀ
ਕਲਚਰਲ ਰੀਸਰਜੈਂਸ ਦੀ
ਰੈਨੇਸਾਂਸ ਦੀ
ਭਾਲ ਤੇ ਸਾਂਭ ਸੰਭਾਲ ਦੀ
ਦੇਹਾਤੀ ਵਿੱਦਿਅਕ ਪ੍ਰਣਾਲੀਆਂ ਦੀ
ਹਾ-ਹਾ ਕਦੇ ਗਾਂਵਦਾ ਸੀ
ਮਮ੍ਮ-ਮਮ੍ਮ ਮੌਨ ਧਾਰਦਾ ਸੀ
ਹੁਣ ਵੇਖ ਉਹਦੇ ਹੀ ਅੱਥਰੂਆਂ ਦੀ
ਚੂਲੀ ਕਿਵੇਂ ਭਰ ਅਸਾਂ
ਉਸ ਡਬੋਇਆ ਐ
ਹੁਣ ਜਿਉਂਦੇ ਜੀ
ਕਿੰਝ ਰੋਇਆ ਐ
ਕਿੰਝ ਮੋਇਆ ਐ

ਕੇ ਸਾਜ਼ ਭੀ ਮੁੜ
ਬਣਾ ਨਾ ਸਕੇ
ਤੰਦ ਲਾ ਨਾ ਸਕੇ
ਬਜਾ ਨਾ ਸਕੇ
ਸਿਖਾ ਨਾ ਸਕੇ
ਅਸਾਂ ਸੰਦ ਵੀ ਉਹਦੇ
ਤੇ ਵੱਡੇ-ਵਡੇਰਿਆਂ ਦੇ
ਅਸਾਂ ਕਫ਼ਨ ਕੀਤੇ
ਅਸਾਂ ਦਫ਼ਨ ਕੀਤੇ

ਭੰਨ ਸਿੱਟੀ ਏ ਅਸੀਂ
ਤੇਰੀ ਲਗਦੀ ਰਬਾਬ
ਲਤਾੜ ਲਤਾੜ ਕੇ ਤੋੜੀ ਹੈ ਅਸਾਂ
ਬੜੇ ਸੁਆਦ ਦੇ ਨਾਲ,
ਅਮਰਦਾਸ ਦੇ ਸਰੰਦੇ ਤੇ
ਹਰਗੋਬਿੰਦੀ ਤਾਊਸ ਸਮੇਤ,
ਬੇਇੱਜਤ ਤੇ ਬੇਜ਼ੁਬਾਨ ਕੀਤੀ ਹੈ
ਹੁਣ ਵਜਵਾ ਕੇ ਦੇਖ ਜ਼ਰਾ
ਇੱਕਵੀ ਸੁਰ ਤਾਂ ਗਾਕੇ ਵੇਖ ਜ਼ਰਾ
ਤੈਨੂੰ ਗਾਉਣ ਦੇਨੇ ਆਂ?
“ਤੂੰ ਹੀ ਨਿਰੰਕਾਰ”
ਵਜਾਉਣ ਦੇਨੇ ਆਂ ਅਸੀਂ?

ਬਾਬਰ ਜੋ ਨਹੀਂ ਕਰ ਸਕਿਆ ਸੀ
ਅਸੀਂ ਓ ਕਾਰਨਾਮਾ ਕੀਤਾਏ

ਤੇਰੇ ਬ੍ਰਹਮਨਾਦ ਦਾ
ਬਲਾਤਕਾਰ ਅਸਾਂ ਰੱਜ ਕੀਤਾ ਹੈ
ਤੇਰੀ ਵਿਰਾਸਤ ਦਾ
ਸੱਤਿਆਨਾਸ਼ ਅੱਜ ਕੀਤਾ ਐ ਅਸੀਂ

ਪੁਨਰਸਿਰਜਣ ਦਾ
ਤੇਰੀ ਵਿਰਾਸਤ ਦੀ
ਮੁੜ ਬਣੀ
ਹਰ ਉਮੀਦ ਦਾ
ਗਲ੍ਹਾ ਘੋਟਿਆ ਹੈ
ਤੇਰੇ ਸੁਪਨਿਆ ਦਾ
ਕਤਲ ਕੀਤਾ ਹੈ
ਤੇਰੇ ਭਵਿੱਖ ਦੀ ਕੁੱਖ
ਸੁੰਨੀ ਕੀਤੀ ਹੈ ਅਸੀਂ
ਅਹਾਂ ਝੂਠ ਵੀ ਰੱਜ-ਰੱਜ ਬੋਲਿਆ ਐ
ਕਹਿਰੀਂ ਕੁਫ਼ਰ ਵੀ ਗੂਹੜਾ ਘੋਲਿਆ ਐ

ਯਾਰ ਅਸਾਡੜੇ ਹਨ ਉਹੀ ਜਿਹਨਾਂ
ਨੌਂ ਤੇਰਾ ਮੁਸਲਸਲ ਵੇਚਿਆ ਹੈ
ਯਾਰ ਪਾਲਦੇ ਆਂ ਉਹੀ ਜਿਹਨਾਂ ਦੀ
ਰੋਟੀ ਨਿੱਚੜੇਆਂ ਲਹੂ ਦਾ ਦਰਿਆ ਵਗਿਆ ਹੈ
ਨੌਂ ਤੇਰਾ ਬਸ ਕਾਫੀ ਹੈ
ਤੇਰੀ ਸਾਨੂੰ ਕੋਈ ਲੋੜ ਨਹੀਂ

ਨਾਨਕ ਤੂੰ ਕੋਈ ਸ਼ੈਹ ਨਹੀਂ
ਤੇਰਾ ਐਥੇ ਹੁਣ ਕੁੱਝ ਵੀ ਨਹੀਂ
ਅਹੀਂ ਤਾਂ ਰੱਬ ਵੀ ਪੁੱਠਾ ਟੰਗਿਆ ਐ
ਐਥੇ ਜੋ ਵੀ ਕੁਝ ਹੈ ਸੋ ਹਮਰਾ ਹੈ
ਤੂੰ ਕੋਈ ਆਦਰਸ਼ ਨਹੀਂ
ਅਹੀਂ ਹਾਕਮ ਹਾਂਗੇ ਸੁਲਤਾਨਪੁਰੀਏ
ਮੁਲਾਜ਼ਮ ਆਦਰਸ਼ ਪੁਲਿਸ ਥਾਣੇ ਦੇ
ਸੱਭ ਕੁੱਜ ਹੁਣ ਸਾਡਾ ਹੈ
ਐਥੇ ਤੇਰਾ ਕੁੱਝ ਵੀ ਨਹੀਂ
ਨਾ ਭੈਣ ਤੇਰੀ ਉਸ ਨਾਨਕੀ ਦਾ

ਭਰ-ਭਰ ਉਦਾਸੀਆਂ
ਤੂੰ ਮੁੜ ਆਉਂਦਾ ਸੀ
ਹੁਣ ਨਾ ਆਨ
ਸ਼ਕਲ ਵਿਖਾਵੀਂ
ਕਿ ਤੇਰੀਆਂ ਪੋਥੀਆਂ ਕੀ
ਸਾਜ਼ ਵੀ ਕੀ
ਤੇਰਾ ਬ੍ਰਹਮਨਾਦ ਕੀ
ਬ੍ਰਹਮਬਾਜ਼ ਵੀ ਕੀ
ਤੇਰਾ ਮਰਦਾਨਾ ਕੀ
ਊਹਦੀ ਰਬਾਬ ਵੀ ਕੀ
ਤੈਨੂੰ ਹੁਣ ਕੱਢਿਆ ਅਸਾਂ
ਤੂੰ ਤੁਰਦਾ ਬਣ
ਮੁੜ ਆਵੀਂ ਨਾ
ਐਥੇ ਤੇਰਾ ਹੁਣ ਕੁੱਝ ਵੀ ਨਹੀਂ
ਜੋ ਕੁੱਝ ਵੀ ਹੈ ਸੋ ਹਮਰਾ ਹੈ!

Oyē Nānak
Tūṅ ḳaōṇ hâiṅ vē
Terā kōī ādarsh nahīṅ
Mâiṅ Adarsh Police thāna hāṅ
Sultanpur Lodhi dē
Qilē Sarāē dā

ēh Sultanpur
huṇ mērā hâē
huṇ eh tērā kujh vī nahīṅ
nā terī kisē bhâiṇ Nānakī da

tērē layī
te tērē marē Mardānē layī
rabāb baṇā rehā sī
ēh launḍā terā baldīp jehṛā
baṛā bābā baṇēā firdā sī
maṭak maṭak kiṅj turdā sī
dahāṛ dahāṛ kiṅj hasdā sī
ūcchīāṅ lammīāṅ gallāṅ kardā sī
cultural resurgence di
renaissance di
bhāl tē sāmbh sambhāl di
dēhāttī vidyakk parṇāliāṅ dī
Hā-Hā kadē gāṅvdā sī
Mmm-Mmm maōṇ dhardā sī
huṇ vēkh ūhdē hī atthrūāṅ dī
chūlī kivēṅ bhar asāṅ
ōs ḍōbēyā âē
huṇ jēōṅdē jī
kiṅj rōēyā âē
kiṅj mōēyā âē

kē sāẓ bhī muṛ
baṇā nā sakē
taṅd lā nā sakē
bajā nā sakē
sikhā nā sakē
asāṅ saṅd vī ūhdē
tē vaḍḍē-vaḍerēāṅ dē
asāṅ ḳafaṇ kītē
sārē dafan kītē

bhaṅ siṭṭī ē asīṅ
tērī lagadī rabāb
latāṛ-latāṛ kē tōṛī hâē asāṅ
baṛē swād dē nāl,
Amardas dē saraṅdē tē
Hargōbiṅdī tāūs samēt,
bēizzat tē bēzubān kīttī hâi
huṇ vajvā ke dēkh zarā
iḳḳvī sur tāṅ gākē vēkh zarā
tâinū gāoṇ dēṇṇē āṅ?
Terē Marjāṇē nūṅ
taṅd laōṇ diṇṇē āṅ?
“tūṅ hī niraṅkār”
vajaōṇ deṇṇē āṅ asīṅ?

Bābar jō nahīṅ kar sakēā sī
asāṅ ō kārnāmā kitâē

tērē brahmnād dā
balātkār asāṅ rajj kītā hâē
tērī virāsat dā
satyānās ajj kītā âē asīṅ

punarsirjaṇ dā
terī virāsat dī
muṛ baṇī
har uṁṁīd dā
galā ghoṭṭēā hâi
tērē supṇēāṅ dā
qatal kītā hâē
tērē bhavikh di kuḳh
sūnī kītī hâi asīṅ
ahāṅ jhūth vī rajj-rajj bōlēyā âē
kufarīṅ hanēr gūhṛā ghōlēyā âē

yār asāḍaṛē haṇ ōhī jīhṇāh
naōṅ tērā musalsal vēcēā âē
yār pāldē āṅ ōhī jīhṇāh dī
roṭṭī nicchaṛēāṅ lahū dā darēā vagēā âē
naōṅ tērā bas kāfī hâē
tērī sānūṅ kōī lōṛ nahīṅ

Nānak tūṅ kōī śēh nahīṅ
terā âithē huṇ kujh vī nahīṅ
ahīṅ tāṅ rabb vī puṭhā taṅgēyā âē
âēthē jō kujh vī hâē sō hamrā hâē
Tūṅ kōī ādarsh nahīṅ
ahīṅ hākam hāṅgē Sultanpurīē
mulāẓam Adarsh Pūlis thānē dē
sab kujh huṇ asāḍḍā hâi
âēthe tērā kujh vī nahīṅ
nā bhâiṇ terī us Nānakī da

bhar-bhar ūdāsīāṅ
tūṅ muṛ āōṅdā sī
huṇ nā āṇ
shakal vikhāṅvīṅ
kē tērīāṅ pōthīāṅ kī
sāẓ vī kī
tērā brahmnād kī
brahmbāj vī kī
terā Mardānā kī
ūhdī rabāb vī kī
tâēnūṅ huṇ kaḍḍēyā asāṅ
muṛ āvīṅ nā
tūṅ turdā baṇ
âēthē tērā huṇ kujh vī nahīṅ
jō kujh vī hâē sō hamrā hâē!